ਔਰਤ

ਦੁਨੀਆ ਹੱਸਦੀ ਏ, ਔਰਤ ਨੂੰ ਕਮਜ਼ੋਰ ਦੱਸਦੀ ਏ।
ਇੱਕ ਧੀ ਆਪਣਾ ਘਰ ਛੱਡ ਆਉਂਦੀ ਏ,
ਬੇਗਾਨੇ ਘਰ ਨੂੰ ਅਪਣਾਉਂਦੀ ਏ,
ਭੁੱਲ ਆਪਣੇ ਸਾਰੇ ਸੁਪਨੇ,
ਫੇਰ ਨਵੇਂ ਖ਼ਾਬ ਸਜਾਉਂਦੀ ਏ,
ਫੇਰ ਵੀ ਦੁਨੀਆ ਹੱਸਦੀ ਏ, ਔਰਤ ਨੂੰ ਕਮਜ਼ੋਰ ਦੱਸਦੀ ਏ।
ਆਪਣੀ ਔਲਾਦ ਨੂੰ ਨੋ ਮਹੀਨੇ ਕੁੱਖ ਚ ਪਾਲਦੀ ਏ,
ਭੁੱਲ ਅਪਣਾ ਦੁੱਖ ਦਰਦ, ਉਸਦੀ ਹੀ ਖੁਸ਼ੀ ਭਾਲਦੀ ਏ,
ਸੌਖਾ ਨੀ ਹੁੰਦਾ ਔਲਾਦ ਨੁ ਪਾਲਣਾ,
ਪਿਤਾ ਦੇ ਨਾਲ ਨਾ ਹੋਣ ਤੇ ਵੀ ਉਸ ਨੂੰ ਕੱਲਿਆ ਪਾਲਦੀ ਏ,
ਫੇਰ ਵੀ ਦੁਨੀਆ ਹੱਸਦੀ ਏ, ਔਰਤ ਨੂੰ ਕਮਜ਼ੋਰ ਦੱਸਦੀ ਏ।
ਉਹ ਸਾਰਾ ਦਿਨ ਕੰਮਾ ਚ ਉਲਝੀ ਰਹਿੰਦੀ ਏ,
ਬਣ ਭੈਣ ਆਪਣੇ ਭਰਾ ਦੀ ਲੰਬੀ ਉਮਰ ਮੰਗਦੀ ਏ,
ਜਦੋਂ ਪਿਆਰ ਕਰਦੀ ਆਪਣੇ ਭਰਾ ਨੂੰ,
ਬਸ ਬਾਪੂ ਜਿਨਾ ਉੱਚਾ ਦਰਜਾ ਓਹਦੇ ਲਈ ਰੱਖਦੀ ਏ,
ਫੇਰ ਵੀ ਦੁਨੀਆ ਹੱਸਦੀ ਏ, ਔਰਤ ਨੂੰ ਕਮਜ਼ੋਰ ਦੱਸਦੀ ਏ।
ਬਣ ਧੀ ਪਿਤਾ ਦੇ ਪਾਪ ਧਾਵਾਉਂਦੀ ਏ,
ਫੇਰ ਬਣ ਕੇ ਨੂੰਹ ਬੇਗਾਨਾ ਘਰ ਸਜਾਉਂਦੀ ਏ,
ਸੌਖਾ ਨੀ ਆਪਣੇ ਘਰ ਚ ਮਹਿਮਾਨ ਬਣ ਜਾਣਾ,
ਏਨੀ ਹਿੰਮਤ ਕਾਰਨ ਹੀ ਤੇ ਉਹ ਔਰਤ ਕਹਾਉਂਦੀ ਏ,
ਫੇਰ ਵੀ ਦੁਨੀਆ ਹੱਸਦੀ ਏ, ਔਰਤ ਨੂੰ ਕਮਜ਼ੋਰ ਦੱਸਦੀ ਏ।